Jump to the beginning of content

Existing and Planned Measures on the Promotion of Racial Equality (Punjabi)

leaflet-Panjabi2  ਪਾਣੀ ਲਈ ਉਪ-ਵਿਭਾਦਿਤ ਯੂਨਿਟ ਕਿਰਾਏਦਾਰਾਂ ਤੇ ਜ਼ਿਆਦਾ ਖਰਚ ਨਾ ਲਵ – ਪਰਚਾ
poster - Punjabi2  ਪਾਣੀ ਲਈ ਉਪ-ਵਿਭਾਦਿਤ ਯੂਨਿਟ ਕਿਰਾਏਦਾਰਾਂ ਤੇ ਜ਼ਿਆਦਾ ਖਰਚ ਨਾ ਲਵ – ਪੋਸਟਰ

Existing and Planned Measures on the Promotion of Racial Equality (Punjabi)

 

ਨਸਲੀ ਬਰਾਬਰਤਾ ਦੇ ਪ੍ਰਚਾਰ 'ਤੇ ਮੌਜੂਦਾ ਅਤੇ ਯੋਜਨਾਬੱਧ ਉਪਾਅ

ਜਲ ਸਪਲਾਈ ਵਿਭਾਗ (WSD) ਹਾਂਗ ਕਾਂਗ ਵਿੱਚ 99.9% ਤੋਂ ਵੱਧ ਆਬਾਦੀ ਨੂੰ ਉਨ੍ਹਾਂ ਦੇ ਨਸਲੀ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਗੁਣਵੱਤਾ ਅਤੇ ਭਰੋਸੇਮੰਦ ਜਲ ਸਪਲਾਈ ਪ੍ਰਦਾਨ ਕਰ ਰਿਹਾ ਹੈ। ਜਲ ਸਪਲਾਈ ਜਾਂ ਉਪਭੋਗੀਆਂ ਦੇ ਖਾਤਿਆਂ ਅਤੇ ਹੋਰ ਜਲ ਸਪਲਾਈ ਸੇਵਾਵਾਂ ਨਾਲ ਸਬੰਧਿਤ ਪੁੱਛਗਿੱਛ ਲਈ ਅਰਜ਼ੀਆਂ ਸਾਡੇ ਪੰਜ ਉਪਭੋਗੀ ਪੁੱਛ-ਗਿੱਛ ਸੈਂਟਰਾਂ (CECs) ਵਿੱਚ ਵਿਅਕਤੀਗਤ ਤੌਰ ਤੇ ਜਾਂ ਉਪਭੋਗੀ ਟੈਲੀਫੋਨ ਪੁੱਛਗਿੱਛ ਸੈਂਟਰ (CTEC) ਨੂੰ ਫੋਨ ਕਰਕੇ ਕੀਤੀਆਂ ਜਾ ਸਕਦੀਆਂ ਹਨ। ਅਸੀਂ ਵੱਖ ਵੱਖ ਨਸਲਾਂ ਦੇ ਆਪਣੇ ਉਪਭੋਗੀਆਂ ਨੂੰ CECs ਅਤੇ CTEC ਵਿੱਚ ਸਾਡੀਆਂ ਸੇਵਾਵਾਂ ਤਕ ਬਰਾਬਰ ਪਹੁੰਚ ਪ੍ਰਦਾਨ ਕਰਨ ਲਈ ਕੋਸ਼ਿਸ਼ ਕਰਦੇ ਹਾਂ।

 

 

 

ਪੰਜ CEC ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 9:00 ਵਜੇ ਤੋਂ ਸ਼ਾਮ 5:30 ਵਜੇ ਤੱਕ ਸੇਵਾਵਾਂ ਪ੍ਰਦਾਨ ਕਰਦੇ ਹਨ, ਅਤੇ ਸ਼ਨੀਵਾਰ, ਐਤਵਾਰ ਅਤੇ ਜਨਤਕ ਛੁੱਟੀਆਂ ਤੇ ਬੰਦ ਹੁੰਦੇ ਹਨ। CECs ਦੇ ਪਤੇ ਹੇਠਾਂ ਦਿੱਤੇ ਗਏ ਹਨ -

 

 

 

 

 

 

 

ਸਬੰਧਿਤ ਸੇਵਾਵਾਂ

CEC ਆਪਣੇ ਉਪਭੋਗੀਆਂ ਨੂੰ ਜਲ ਸਪਲਾਈ ਅਤੇ ਉਪਭੋਗੀਆਂ ਦੇ ਖਾਤਿਆਂ ਅਤੇ ਹੋਰ ਜਲ ਸਪਲਾਈ ਸੇਵਾਵਾਂ ਨਾਲ ਸਬੰਧਿਤ ਪੁੱਛਗਿੱਛ ਵਾਲੀਆਂ ਅਰਜ਼ੀਆਂ ਲਈ ਵਨ-ਸਟਾਪ ਸੇਵਾਵਾਂ ਪ੍ਰਦਾਨ ਕਰਦਾ ਹੈ।

ਮੌਜੂਦਾ ਉਪਾਅ

ਹਾਲਾਂਕਿ CEC ਵਿੱਚ ਸੇਵਾਵਾਂ ਆਮ ਤੌਰ 'ਤੇ ਚੀਨੀ ਅਤੇ ਅੰਗ੍ਰੇਜ਼ੀ ਵਿੱਚ  ਦਿੱਤੀਆਂ ਜਾਂਦੀਆਂ ਹਨ, ਵੱਖ-ਵੱਖ ਨਸਲਾਂ ਦੇ ਉਪਭੋਗੀਆਂ ਲਈ ਬਹਾਸਾ ਇੰਡੋਨੇਸ਼ੀਆ, ਹਿੰਦੀ, ਨੇਪਾਲੀ, ਪੰਜਾਬੀ, ਤਗਾਲੋਗ, ਥਾਈ, ਉਰਦੂ ਅਤੇ ਵੀਅਤਨਾਮੀ ਸਮੇਤ ਅੱਠ ਵੱਖ-ਵੱਖ ਭਾਸ਼ਾਵਾਂ ਵਿੱਚ ਜਾਣਕਾਰੀ ਸ਼ੀਟਾਂ ਸਪੱਸ਼ਟ ਅਹੁਦਿਆਂ ਤੇ ਪ੍ਰਦਰਸ਼ਤ ਕੀਤੀਆਂ ਗਈਆਂ ਹਨ ਅਤੇ ਘੱਟ ਗਿਣਤੀ ਲੋਕਾਂ ਦੀ ਤੱਰਕੀ ਅਤੇ ਵਾਧੇ ਲਈ ਕੇਂਦਰ ਦੀ ਮੁਫਤ ਵਿਆਖਿਆ ਸੇਵਾ ਹੌਟਲਾਈਨ ਦਵਾਰਾ ਮੁਫਤ ਵਿਆਖਿਆ ਸੇਵਾਵਾਂ ਨੂੰ ਉਤਸ਼ਾਹਤ ਕਰਨ ਲਈ CEC ਦੇ ਕਾਉਂਟਰਾਂ ਤੇ ਉਪਲਬਧ ਹਨ। ਨਾ ਹੀ ਚੀਨੀ ਅਤੇ ਨਾ ਹੀ ਅੰਗ੍ਰੇਜ਼ੀ ਬੋਲਣ ਵਾਲੇ ਉਪਭੋਗੀਆਂ ਲਈ, CEC ਦਾ ਸਟਾਫ ਉਪਭੋਗੀਆਂ ਨੂੰ CHEER ਦੀ ਮੁਫਤ ਵਿਆਖਿਆ ਸੇਵਾਵਾਂ ਪ੍ਰਦਾਨ ਕਰਨ ਲਈ ਟੈਲਿਸ (TELIS) ਤੇ ਕਾੱਲ ਕਰਨ ਵਿੱਚ ਸਹਾਇਤਾ ਕਰੇਗਾ।   

ਭਵਿੱਖ ਦੇ ਕੰਮ ਦਾ ਮੁਲਾਂਕਣ

WSD ਸਮੇਂ ਸਮੇਂ ਤੇ ਵੱਖ ਵੱਖ ਨਸਲ ਦੇ ਉਪਭੋਗੀਆਂ ਲਈ CEC ਵਿੱਚ ਸੇਵਾਵਾਂ ਦੀ ਸਮੀਖਿਆ ਕਰੇਗਾ ਅਤੇ ਉਚਿਤ ਤੌਰ ਤੇ ਸੁਧਾਰ ਕਰੇਗਾ।

ਕੀਤੇ ਗਏ/ ਕੀਤੇ ਜਾਣ ਵਾਲੇ ਹੋਰ ਉਪਾਅ

WSD ਟੈਲਿਸ (TELIS) ਦੁਆਰਾ CHEER ਦੀਆਂ ਮੁਫਤ ਵਿਆਖਿਆ ਸੇਵਾਵਾਂ ਸਮੇਤ ਵੱਖ ਵੱਖ ਨਸਲ ਦੇ ਉਪਭੋਗੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ CEC ਦੇ ਸਟਾਫ ਨੂੰ ਸਿਖਲਾਈ ਪ੍ਰਦਾਨ ਕਰੇਗਾ।

 

CTEC ਸਾਰੇ ਸਾਲ ਵਿੱਚ 24 ਘੰਟੇ ਹੌਟਲਾਈਨ ਸੇਵਾਵਾਂ ਪ੍ਰਦਾਨ ਕਰਦਾ ਹੈ। ਪੁੱਛਗਿੱਛ ਲਈ ਹੌਟਲਾਈਨ ਨੰਬਰ 2824 5000 ਹੈ।

 

ਸਬੰਧਿਤ ਸੇਵਾਵਾਂ

CTEC ਆਪਣੇ ਉਪਭੋਗੀਆਂ ਨੂੰ ਜਲ ਸਪਲਾਈ ਅਤੇ ਉਪਭੋਗੀਆਂ ਦੇ ਖਾਤਿਆਂ ਅਤੇ ਹੋਰ ਜਲ ਸਪਲਾਈ ਸੇਵਾਵਾਂ ਨਾਲ ਸਬੰਧਿਤ ਪੁੱਛਗਿੱਛ ਵਾਲੀਆਂ ਅਰਜ਼ੀਆਂ ਲਈ ਟੈਲੀਫੋਨ ਸੇਵਾਵਾਂ ਪ੍ਰਦਾਨ ਕਰਦਾ ਹੈ।

ਮੌਜੂਦਾ ਉਪਾਅ

ਹੌਟਲਾਈਨ ਸਿਸਟਮ ਵਿੱਚ ਆਮ ਭਾਸ਼ਾਵਾਂ ਦੀ ਚੋਣ ਤੋਂ ਇਲਾਵਾ, ਹੌਟਲਾਈਨ ਵਿੱਚ  ਹੋਰ ਭਾਸ਼ਾਵਾਂ ਲੇਬਲ ਵਾਲਾ ਇੱਕ ਭਾਸ਼ਾ ਵਿਕਲਪ ਸੈਟ ਕੀਤਾ ਗਿਆ ਹੈ, ਜਿਸਦੀ ਚੋਣ ਉਹਨਾਂ ਗਾਹਕਾਂ ਦੁਆਰਾ ਕੀਤੀ ਜਾ ਸਕਦੀ ਹੈ ਜੋ ਨਾਂ ਤਾਂ ਚੀਨੀ ਬੋਲਦੇ ਹਨ ਅਤੇ ਨਾਂ ਹੀ ਅੰਗ੍ਰੇਜੀ। "4" ਨੂੰ ਦਬਾਉਣ ਨਾਲ, ਗਾਹਕਾਂ ਨੂੰ ਮੁਫਤ ਦੁਭਾਸ਼ੀਆ ਸੇਵਾਵਾਂ ਪ੍ਰਦਾਨ ਕਰਨ ਲਈ ਕਾਲਾਂ ਨੂੰ ਸਿੱਧੇ CHEER ਦੀ ਟੈਲੀਫੋਨ ਦੁਭਾਸ਼ੀਆਂ ਸੇਵਾ ਹੌਟਲਾਈਨ 'ਤੇ ਭੇਜਿਆ ਜਾਵੇਗਾ।

ਭਵਿੱਖ ਦੇ ਕੰਮ ਦਾ ਮੁਲਾਂਕਣ

WSD ਸਮੇਂ ਸਮੇਂ ਤੇ ਵੱਖ ਵੱਖ ਨਸਲ ਦੇ ਉਪਭੋਗੀਆਂ ਲਈ CTEC ਦੀਆਂ ਸੇਵਾਵਾਂ ਦੀ ਸਮੀਖਿਆ ਕਰੇਗਾ ਅਤੇ ਉਚਿਤ ਤੌਰ ਤੇ ਸੁਧਾਰ ਕਰੇਗਾ।

ਕੀਤੇ ਗਏ/ ਕੀਤੇ ਜਾਣ ਵਾਲੇ ਹੋਰ ਉਪਾਅ

WSD ਵੱਖ-ਵੱਖ ਨਸਲੀ ਪਿਛੋਕੜ ਵਾਲੇ ਗਾਹਕਾਂ ਨੂੰ ਢੁਕਵੀਆਂ ਸੇਵਾਵਾਂ ਪ੍ਰਦਾਨ ਕਰਨ ਲਈ CTEC ਵਿੱਚ ਸਟਾਫ਼ ਨੂੰ ਸਿਖਲਾਈ ਪ੍ਰਦਾਨ ਕਰੇਗਾ, ਜਿਸ ਵਿੱਚ CHEER ਦੁਆਰਾ TELIS ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਮੁਫ਼ਤ ਦੁਭਾਸ਼ੀਆ ਸੇਵਾਵਾਂ ਦੀ ਵਰਤੋਂ ਵਿੱਚ ਤਾਲਮੇਲ ਕਰਨ ਦੀ ਸਿਖਲਾਈ ਵੀ ਸ਼ਾਮਲ ਹੈ।

ਨਸਲੀ ਬਰਾਬਰਤਾ ਨੂੰ ਉਤਸ਼ਾਹਤ ਕਰਨ ਬਾਰੇ ਸਾਡੇ ਮੌਜੂਦਾ ਅਤੇ ਯੋਜਨਾਬੱਧ ਉਪਾਵਾਂ ਬਾਰੇ ਪੁੱਛਗਿੱਛ ਲਈ, ਕਿਰਪਾ ਕਰਕੇ ਹੇਠ ਦਿੱਤੇ ਮਾਧਿਅਮਾਂ ਦੁਆਰਾ Mr Calvin C F LAU, ਸੀਨੀਅਰ ਇੰਜੀਨੀਅਰ/ਹੈੱਡਕੁਆਰਟਰ ਨਾਲ ਸੰਪਰਕ ਕਰੋ

ਟੈਲੀਫੋਨ ਨੰ: 2829 4709

ਫੈਕਸ ਨੰ.: 2511 9080

ਈਮੇਲ: wsdinfo@wsd.gov.hk

ਡਾਕ ਲਈ ਪਤਾ: 48/F, Immigration Tower, 7 Gloucester Road, Wan Chai, Hong Kong

 

ਜਲ ਸਪਲਾਈ ਵਿਭਾਗ

ਮਈ 2024